ਰੂਪਨਗਰ,ਮੰਦਵਾੜਾ, (ਪ. ਪ. ) ਆਯੁਸ਼ਮਾਨ ਆਰੋਗਿਆ ਕੇਂਦਰ ਮੰਦਵਾੜਾ ਦੇ ਅਧੀਨ ਆਉਂਦੇ ਸਲੱਮ ਇਲਾਕਿਆਂ ਵਿੱਚ ਹਾਈ ਰਿਸਕਗਰਭਵਤੀ ਮਹਿਲਾਵਾਂ ਦੀ ਸਿਹਤ ਸੰਭਾਲ ਲਈ 28 ਮਾਰਚ 2025 ਨੂੰ ਵਿਸ਼ੇਸ਼ ਜਾਂਚ ਕੈਂਪ ਆਯੋਜਿਤ ਕੀਤਾ ਗਿਆ।
ਇਹ ਪੂਰਾ ਕੈਂਪ ਕਮਿਉਨਿਟੀ ਹੈਲਥ ਅਫਸਰ ਅਮਨਦੀਪ ਕੌਰ ਅਤੇ ਹੈਲਥ ਵਰਕਰ ਜਸਵਿੰਦਰ ਕੌਰ ਵੱਲੋਂ ਹੈਲਥ ਸੁਪਰਵਾਈਜ਼ਰ ਗੁਰਦਿਆਲ ਕੌਰ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ।
ਇਸ ਦੌਰਾਨ ਹੈਲਥ ਵਰਕਰ ਜਸਵਿੰਦਰ ਕੌਰ ਵੱਲੋਂ ਗਰਭਵਤੀ ਮਹਿਲਾਵਾਂ ਦੀ ਸੰਪੂਰਨ ਸਿਹਤ ਜਾਂਚ ਕੀਤੀ ਗਈ, ਜਿਸ ਵਿੱਚ ਰਕਤ ਦਬਾਅ, ਹੀਮੋਗਲੋਬਿਨ, ਸ਼ੁਗਰ ਅਤੇ ਹੋਰ ਜਰੂਰੀ ਜਾਂਚਾਂ ਸ਼ਾਮਲ ਸਨ। ਮਹਿਲਾਵਾਂ ਨੂੰ ਪੋਸ਼ਣ, ਟੀਕਾਕਰਣ, ਸੁਰੱਖਿਅਤ ਪ੍ਰਸਵ ਅਤੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਆਨੰਦ ਘਈ ਨੇ ਕਿਹਾ ਕਿ ਹਾਈ ਰਿਸਕਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਅਜਿਹੇ ਕੈਂਪ ਉਨ੍ਹਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਉਪਰਾਲਾ ਮਾਂ ਅਤੇ ਬੱਚੇ ਦੀ ਤੰਦਰੁਸਤੀ ਨੂੰ ਸੁਨਿਸ਼ਚਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਵਿਵੇਕ ਵੱਲੋਂ ਇਨ੍ਹਾਂ ਸਲਮ ਇਲਾਕਿਆਂ ਵਿੱਚ ਸਫਾਈ ਅਤੇ ਸੈਨਿਟੇਸ਼ਨ ਸੰਬੰਧੀ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਸਫਾਈ ਦੀ ਮਹੱਤਤਾ, ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ, ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਫਾਈ ਦੇ ਸੁਧਾਰੇ ਗੁਣ ਬਾਰੇ ਜਾਗਰੂਕ ਕੀਤਾ।
ਇਹ ਯਤਨ ਹਾਈ ਰਿਸਕਗਰਭਵਤੀ ਮਹਿਲਾਵਾਂ ਦੀ ਸਿਹਤ ਸੁਨਿਸ਼ਚਿਤ ਕਰਨ ਅਤੇ ਮਾਂ ਅਤੇ ਬੱਚੇ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ। ਆਯੁਸ਼ਮਾਨ ਆਰੋਗਿਆ ਕੇਂਦਰ ਮੰਦਵਾੜਾ ਵੱਲੋਂ ਆਗਾਮੀ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਆਯੋਜਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
Leave a Reply